ਪੰਜਾਬ ਵਿੱਚ 2 ਤੋਂ 5 ਜੂਨ ਤੱਕ ਕਿਸ ਤਰ੍ਹਾਂ ਰਹੇਗਾ ਮੌਸਮ।
ਜਿਸ ਤਰ੍ਹਾਂ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਲੂ ਅਤੇ ਗਰਮ ਹਵਾਵਾਂ ਦਾ ਕਹਿਰ ਪੰਜਾਬ ਵਿੱਚ ਚਲ ਰਿਹਾ ਹੈ। ਜਿਸ ਨੂੰ ਲੈ ਕੇ ਫਿਲਹਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਕੋਈ ਜਿਆਦਾ ਰਾਹਤ ਮਿਲਦੀ ਨਹੀਂ ਦਿਸ ਰਹੀ।
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ 2,3 ਜੂਨ ਨੂੰ ਪੰਜਾਬ ਵਿੱਚ ਪੂਰਬੀ ਹਵਾਵਾਂ ਵਾਪਸੀ ਕਰਨਗੀਆਂ। ਜਿਸਦੇ ਅਸਰ ਵਜੋਂ ਪੰਜਾਬ ਦੇ ਤਾਪਮਾਨ ਵਿੱਚ 1 ਤੋਂ 3° ਤੱਕ ਦੀ ਗਿਰਾਵਟ ਦੇਖੀ ਜਾ ਸਕਦੀ ਹੈ। ਪਰ ਰਾਤ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਹਲਕੀ ਹਲਚਲ ਦੀ ਉਮੀਦ ਵੀ ਰਹੇਗੀ।
ਵਿਭਾਗ ਦੀ ਜਾਣਕਾਰੀ ਅਨੁਸਾਰ4,5 ਜੂਨ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੂੜ ਭਰੀਆਂ ਹਨੇਰੀਆਂ ਨਾਲ ਹਲਕੀਆਂ ਕਣੀਆਂ ਦੀ ਸੰਭਾਵਨਾ ਮੌਸਮ ਵਿਭਾਗ ਦੁਆਰਾ ਜਿਤਾਈ ਗਈ ਹੈ।
ਸੋ ਕੁੱਲ ਮਿਲਾਕੇ ਪੰਜਾਬ ਵਾਸੀਆਂ ਨੂੰ ਜੂਨ ਦੇ ਪਹਿਲੇ ਕੁੱਝ ਕੁ ਹੱਦ ਤੱਕ ਗਰਮੀ ਤੋਂ, ਰਾਹਤ ਮਿਲਣ ਦੀ ਸੰਭਾਵਨਾ ਰਹੇਗੀ।
ਧੰਨਵਾਦ ਜੀ।
0 Comments